Thursday, August 10, 2017

पंजाबी गीत, स्वदेशी जागो!

सवदेशी दी जागो

जाग जवाना, जाग किसाना, जाग दुकानदारा,

बाई हुन जागो आईऐ.....

जे ना जागिआ, जे ना संभलिआ,

वैरी करजू कारा, बई हुन जागो आईऐ....

छड्ड विदेशी माल दा खहड़ा,

ला सवदेशी नारा, बई हुन जागो आईऐ...

सवदेशी अपनाए बिन, हुन नहीं तेरा गुजारा, नई हुन....

1. चोर विदेशी घर विच वडिआ, लुट्टी गई रसोई

मिट्टी, लोहे, पित्तल तांबे दा, बर्तन दिसे ना कोई

चाकू, छुरीआं, तवे परातां, दालां वाले डब्बे

सब दे ऊपर Made In China दा ही मार्का लभ्भे

माओ, ताओ दे चेलिआं उते, हावी होइआ सवार्थ

धीमा जहर, बिमारी वंडदे, नकली खाद पदार्थ

चोल पलासटक वाले आ गए, नकली मिर्च मसाले

की-की दस्सां चीनी माल दे, की-की घाले माले

चाटी गाइब, मधानी गाइब, गाइब होए दुध लस्सी

जंक फूड ने देश दी भावी, पीड़ी करदी खस्सी

की मैं झूठ बोलिआ ? कोई ना !

की मैं कुफर तोलिआ ? कोई ना!

दुनीआ पट्टी सुआदा ने,

कीड़े मार दवाईयां ने, स्प्रेआं ने, खादा ने

जेहादी दंगे-फसादां ने, फिरकू वाद-विवादा ने

धृतराष्ट्र दीयां औलादा ने

2. कूड़ा कचरा ढाल-गाल के, उसदे पैसे वट्टी जांदे

साडे अखी घट्टा पाके, साडीयां जेबां कट्टी जांदे।

सस्ता-सस्ता कहिके, सारा गंद पिलपले पाई जांदे

साडे लोकी फुकरेपन विच, झुगा चोड़ कराई जांदे।

उतो-उतों जो सस्ता दिसदा, उह आखर नूं महिंगा पैदां

पिछों जा के असर दिखाउनदा, औला खादा सिआना किहंदा

सुचम करो बहाल देश दी, चुक दिऊ गंद-खिलारा

बार्ड हुन जागो आईए

छावा बाई हुन जागो आईए

3. चीन-पाक चंदरे गुआंडी, तेरे इक ऊए

कडी जान अखां तैनंू, ठोकी जान हिक ऊए

पर तेरे घर दे ही जीआं विच फिक ऊए

छोटे-छोटे लालचां च जान लोकी विक ऊए

चीन नंू तां रोंदे ऊ, बाकी किहड़ा घट ए

जीहने जिथे देखिआ, मारी गुझी सट ए।

आपो-आपने लोभ ए, आयो-आपनी लोड़ए

तेल वाले खुहां ऊते, कबजिआं लई होड़ ए।

साडे लई तां दुनीआं कुटुम्ब ए-परिवार ए

ऊहना लई इह दुनीआं, मंडी ए, वपार ए।

भला सरबत दा असी तां सदा मंगदे 

पर ऊह तां रात-दिन खाब लैन जंग दे।

नाले अतवादी भेजे, नाले हथिआर बई

साडे फोजी वीरां नाल करे तकरार बई।

नाल कुछ गले होए देश दे गदार बई

अखोती बुद्धिजीवी ने अखोती साहितकार बई, अखोती पत्रकार बई

कोमी चरित्र हो गिआं तितर, स्वार्थ दा वरतारा,

बई हुन जागो आई ए

छावा बाई हुन जागो आई ए

5. होली-होली चोर साडी आस्था नू पै गए

आ के बरोबर साडे, पुरखिआं डे बहि गए।

खूब आ रिहै रास चीन नू फेंगशुई दा धन्दा

डडु, कछु, ड्रैगन, बिली एते ढिड्डल जिहा बन्दा।

वासतु दोश दा हऊआं दिखा के वेचन दे मंत्र

तर्कशील वी बस साडे ही धर्म दी करदे भंडी

लाल-माल नाल पेपर एहनां दी है गन्डी-सन्डी।

समझदार लई हुन्दा है बस काफी एक इशारा,

बई हुन जागो आई ऐ।

छावा बई हुन जागो आई ऐ।

6. कारीगर, दर्जी, घुमार ते चमार जी

रेडीमेड चीजां ने कर ते बेकार जी।

गृह उद्योगा वाला भठा गिआं बहि जी

ढहन्दे-ढहन्दे आर्थिक डांचा गिआं ढह जी।

अमीर ते गरीब विच पाड़ा रिहा वध जी।

मिलूगा समाजिक नीआं खोरे कद जी

सारीयां तो वंध अज दुखी ए किसान जी

कर्जयां दा बोझ ऊहदी कडी जांदा जान जी।

बैलां दी जोड़ी नाल खेत जदों वाहुंदा सी, 

गेड़दे होए खुह ऊदों डोले दीयां लाहुन्दा सी

थोड़ा ऊगाऊंदा भावे थोड़ा कमाऊंदा सी दाता-दानी, खेतां दा साधु कहाऊंदा सी।

एहनू भोले पंछी नू पता वी ना लगिआं, हरे इनकलाब दे नांह ते गिआं ठगिआं

देसी-जैविक तकनीका नंू देना पऊ हुगारा, बई हुन

जागो आई ए.....

7. रल-मिल सबने एस वार कुछ ऐसी दिवाली मनौडी आ।

देश तो बाहर गई लक्ष्मी, वापस मोड़ लिआउडि आ।

चीन दे पटाके चलाऊने नहीं

चीन दे पटाके पाऊने आ

सड़ीआं-लड़ीआं दी थां एदकी

मिटी दे दीवे जागाऊंडे आं।

जेकर चीन नंू करना सूत

गृहि उद्योग करो मजबूत।

नाहरा करो बुलन्द बई स्वदेशी दा

आऊ छड़िये खहिड़ा चीन कलेशी दा

सो रोगां दी इर दवां

स्वदेशी चीजां आपना।

चीनी माल ना वेचांगे, ना खरीदांगे, ना वरतांगे,

देश दी खातिर स्वदेशी वल परतांगे।

फिर तो विश्वगुरू दा दर्जा पावे देश प्यारा, बई

हुन जागो आई ए।

हसदा-वसदा देश गुलाम ना हो जे किते दुबारा,

बई हुन जागो आई ए।

एस जंग विच मोदी ही ना, कहि जाए कल्ला कारा,

बई हुन जागो आई ए।

स्वदेशी ने लाऊना बहे हुबिआं अर्थचारा,

बई ुहन जागो आई ए।

जाग जवाना, जाग किसाना, जाग दुकानदारा,

जे ना जागिआ, जे ना संभालिआं,

वैरी करजू कारा, बई हुन जागो आइ ए।

अश्वनी गुप्ता

94642-93764ਸਵਦੇਸ਼ੀ ਦੀ ਜਾਗੋ

ਜਾਗ ਜਵਾਨਾ, ਜਾਗ ਕਿਸਾਨਾ, ਜਾਗ ਦੁਕਾਨਦਾਰਾ, ਬਈ ਹੁਣ ਜਾਗੋ ਆਈ ਐ....
ਜੇ ਨਾ ਜਾਗਿਆ, ਜੇ ਨਾ ਸੰਭਲਿਆ, ਵੈਰੀ ਕਰਜੂ ਕਾਰਾ, ਬਈ ਹੁਣ ਜਾਗੋ ਆਈ ਐ..
ਛੱਡ ਵਿਦੇਸ਼ੀ ਮਾਲ ਦਾ ਖਹਿੜਾ, ਲਾ ਸਵਦੇਸ਼ੀ ਨਾਹਰਾ, ਬਈ ਹੁਣ ਜਾਗੋ............
ਸਵਦੇਸ਼ੀ ਅਪਣਾਏ ਬਿਨ ਹੁਣ, ਤੇਰਾ ਨਹੀਂ ਗੁਜਾਰਾ, ਬਈ ਹੁਣ ਜਾਗੋ..........

ਚੋਰ ਵਿਦੇਸ਼ੀ ਘਰ ਵਿਚ ਵੜਿਆ, ਲੁੱਟੀ ਗਈ ਰਸੋਈ
ਮਿੱਟੀ, ਲੋਹੇ, ਪਿੱਤਲ, ਤਾਂਬੇ ਦਾ ਬਰਤਨ ਦਿਸੇ ਨਾ ਕੋਈ।
ਚਾਕੂ-ਛੂਰੀਆਂ, ਤਵੇ-ਪਰਾਤਾਂ, ਦਾਲਾ ਵਾਲੇ ਡੱਬੇ
ਸਭ ਦੇ ਉਪਰ Made In China  ਦਾ ਹੀ ਮਾਰਕਾ ਲੱਭੇ।
ਮਾਓ-ਤਾਓ ਦੇ ਚੇਲਿਆਂ ਉੱਤੇ, ਹਾਵੀ ਹੋਇਆ ਸੁਆਰਥ
ਧੀਮਾ ਜ਼ਹਿਰ, ਬੀਮਾਰੀ ਵੰਡਦੇ, ਨਕਲੀ ਖਾਧ-ਪਦਾਰਥ।
ਚੌਲ ਪਲਾਸਟਿਕ ਵਾਲੇ ਆ ਗਏ, ਨਕਲੀ ਮਿਰਚ-ਮਸਾਲੇ
ਕੀ-ਕੀ ਦੱਸਾਂ ਚੀਨੀ ਮਾਲ ਦੇ ਕੀ-ਕੀ ਘਾਲੇ-ਮਾਲੇ।
ਚਾਟੀ ਗਾਇਬ, ਮਧਾਣੀ ਗਾਇਬ, ਗਾਇਬ ਹੋਏ ਦੁੱਧ ਲੱਸੀ,
ਜੰਕ ਫੂਡ ਨੇ ਦੇਸ਼ ਦੀ ਭਾਵੀ ਪੀੜ•ੀ ਕਰਤੀ ਖੱਸੀ।
   -ਕੀ ਮੈਂ ਝੂਠ ਬੋਲਿਆ? ਕੋਈ ਨਾ
   -ਕੀ ਮੈਂ ਕੁਫਰ ਤੋਲਿਆ? ਕੋਈ ਨਾ

ਦੁਨੀਆਂ ਪੱਟੀ ਸੁਆਦਾਂ ਨੇ,
ਕੀੜੇ ਮਾਰ ਦਵਾਈਆਂ ਨੇ, ਸਪ੍ਰੇਆਂ ਨੇ, ਖਾਦਾਂ ਨੇ
ਜੇਹਾਦੀ ਦੰਗੇ-ਫਸਾਦਾਂ ਨੇ, ਫਿਰਕੂ ਵਾਦ-ਵਿਵਾਦਾਂ ਨੇ
ਧ੍ਰਿਤਰਾਸ਼ਟਰ ਦੀਆਂ ਔਲਾਦਾਂ ਨੇ

ਕੂੜਾ ਕਚਰਾ ਢਾਲ-ਗਾਲ ਕੇ, ਉਸਦੇ ਪੈਸੇ ਵੱਟੀ ਜਾਂਦੇ
ਸਾਡੇ ਅੱਖੀਂ ਘੱਟਾ ਪਾ ਕੇ, ਸਾਡੀਆਂ ਜੇਬਾਂ ਕੱਟੀ ਜਾਂਦੇ।
ਸਸਤਾ-ਸਸਤਾ ਕਹਿਕੇ, ਸਾਰਾ ਗੰਦ-ਪਿੱਲ ਪੱਲੇ ਪਾਈ ਜਾਂਦੇ
ਸਾਡੇ ਲੋਕੀਂ ਫੁਕਰੇਪਣ ਵਿਚ, ਝੁੱਗਾ ਚੌੜ ਕਰਾਈ ਜਾਂਦੇ।
ਉੱਤੋਂ-ਉੱਤੋਂ ਜੋ ਸਸਤਾ ਦਿਸਦਾ, ਉਹ ਆਖਰ ਨੂੰ ਮਹਿੰਗਾ ਪੈਂਦਾ

ਪਿੱਛੋਂ ਜਾ ਕੇ ਅਸਰ ਦਿਖਾਉਂਦਾ, ਔਲਾ ਖਾਧਾ, ਸਿਆਣਾ ਕਹਿੰਦਾ।
ਸੁੱਚਮ ਕਰੋ ਬਹਾਲ ਦੇਸ਼ ਦੀ, ਚੁੱਕ ਦਿਓ ਗੰਦ-ਖਿਲਾਰਾ, 
ਬਈ ਹੁਣ ਜਾਗੋ ਆਈ ਐ...
ਛਾਵਾ ਬਈ ਹੁਣ ਜਾਗੋ ਆਈ ਐ।

ਚੀਨ-ਪਾਕ ਚੰਦਰੇ ਗੁਆਂਢੀ ਤੇਰੇ ਇੱਕ ਉਏ
ਕੱਢੀ ਜਾਣ ਅੱਖਾਂ ਤੈਨੂੰ, ਠੋਕੀ ਜਾਣ ਹਿੱਕ ਉਏ।
ਪਰ ਤੇਰੇ ਘਰ ਦੇ ਹੀ ਜੀਆਂ ਵਿਚ ਫਿੱਕ ਉਏ,
ਛੋਟੇ-ਛੋਟੇ  ਲਾਲਚਾਂ 'ਚ ਜਾਣ ਲੋਕੀਂ ਵਿਕ ਉਏ।

ਚੀਨ ਨੂੰ ਤਾਂ ਰੋਂਦੇ ਓ, ਬਾਕੀ ਕਿਹੜਾ ਘੱਟ ਐ
ਜੀਹਨੇ ਜਿੱਥੇ ਦੇਖਿਆ, ਮਾਰੀ ਗੁੱਝੀ ਸੱਟ ਐ।
ਆਪੋ-ਆਪਣੇ ਲੋਭ ਐ, ਆਪੋ-ਆਪਣੀ ਲੋੜ ਐ
ਤੇਲ ਵਾਲੇ ਖੂਹਾਂ ਉੱਤੇ, ਕਬਜਿਆਂ ਲਈ ਹੋੜ ਐ। 
ਸਾਡੇ ਲਈ ਤਾਂ ਦੁਨੀਆਂ ਕੁਟੰਭ ਐ-ਪਰਿਵਾਰ ਐ
ਉਹਨਾਂ ਲਈ ਇਹ ਦੁਨੀਆਂ, ਮੰਡੀ ਐ, ਵਪਾਰ ਐ।
ਭਲਾ ਸਰਬੱਤ ਦਾ ਅਸੀਂ ਤਾਂ ਸਦਾ ਮੰਗਦੇ 
ਪਰ ਉਹ ਤਾਂ ਰਾਤ-ਦਿਨ ਖਾਬ ਲੈਣ ਜੰਗ ਦੇ।

ਨਾਲੇ ਅੱਤਵਾਦੀ ਭੇਜੇ, ਨਾਲੇ ਹਥਿਆਰ ਬਈ
ਸਾਡੇ ਫੌਜੀ ਵੀਰਾਂ ਨਾਲ ਕਰੇ ਤਕਰਾਰ ਬਈ।
ਨਾਲ ਕੁਝ ਰਲੇ ਹੋਏ ਦੇਸ਼ ਦੇ ਗੱਦਾਰ ਬਈ
ਅਖੌਤੀ ਬੁੱਧੀਜੀਵੀ ਤੇ ਅਖੌਤੀ ਸਾਹਿਤਕਾਰ ਬਈ, ਅਖੌਤੀ ਪੱਤਰਕਾਰ ਬਈ,
ਕੌਮੀ ਚਰਿੱਤਰ ਹੋ ਗਿਆ ਤਿੱਤਰ, ਸੁਆਰਥ ਦਾ ਵਰਤਾਰਾ, 
ਬਈ ਹੁਣ ਜਾਗੋ ਆਈ ਐ
ਛਾਵਾ ਬਈ ਹੁਣ ਜਾਗੋ ਆਈ ਐ।

ਹੌਲੀ-ਹੌਲੀ ਚੋਰ ਸਾਡੀ ਆਸਥਾ ਨੂੰ ਪੈ ਗਏ
ਆ ਕੇ ਬਰੋਬਰ ਸਾਡੇ ਪੁਰਖਿਆਂ ਦੇ ਬਹਿ ਗਏ।
ਖੂਬ ਆ ਰਿਹੈ ਰਾਸ ਚੀਨ ਨੂੰ ਫੇਂਗਸ਼ੂਈ ਦਾ ਧੰਦਾ,
ਡੱਡੂ, ਕੱਛੂ, ਡ੍ਰੈਗਨ, ਬਿੱਲੀ ਇਕ ਢਿੱਢਲ ਜਿਹਾ ਬੰਦਾ।
ਆਪੇ ਲੁੱਟਣ ਆਪਣੇ ਦੱਸਣ ਧਨੀ ਬਣਨ ਦੇ ਮੰਤਰ
ਵਾਸਤੂ ਦੋਸ਼ ਦਾ ਹਊਆ ਦਿਖਾ ਕੇ ਵੇਚਣ ਚੀਨੀ ਜੰਤਰ।
ਤਰਕਸ਼ੀਲ ਵੀ ਬੱਸ ਸਾਡੇ ਹੀ ਧਰਮ ਦੀ ਕਰਦੇ ਭੰਡੀ
ਲਾਲ-ਮਾਲ ਨਾਲ ਐਪਰ ਇਹਨਾਂ ਦੀ ਹੈ ਗੰਢੀ-ਸੰਢੀ।
ਸਮਝਦਾਰ ਲਈ ਹੁੰਦਾ ਹੈ ਬਸ ਕਾਫੀ ਇਕ ਇਸ਼ਾਰਾ,
ਬਈ ਹੁਣ ਜਾਗੋ ਆਈ ਐ।
ਛਾਵਾ ਬਈ ਹੁਣ ਜਾਗੋ........

ਕਾਰੀਗਰ, ਦਰਜੀ, ਘੁਮਾਰ ਤੇ ਚਮਾਰ ਜੀ
ਰੈਡੀਮੇਡ ਚੀਜ਼ਾਂ ਨੇ ਕਰ ਤੇ ਬੇਕਾਰ ਜੀ।
ਗ੍ਰਹਿ ਉਦਯੋਗਾਂ ਵਾਲਾ ਭੱਠਾ ਗਿਆ ਬਹਿ ਜੀ
ਢਹਿੰਦੇ-ਢਹਿੰਦੇ ਆਰਥਿਕ ਢਾਂਚਾ ਗਿਆ ਢਹਿ ਜੀ।
ਅਮੀਰ ਤੇ ਗਰੀਬ ਵਿਚ ਪਾੜਾ ਰਿਹਾ ਵੱਧ ਜੀ,
ਮਿਲੂਗਾ ਸਮਾਜਿਕ ਨਿਆਂ ਖੌਰੇ ਕਦ ਜੀ।
ਸਾਰਿਆਂ ਤੋਂ ਵੱਧ ਅੱਜ ਦੁਖੀ ਐ ਕਿਸਾਨ ਜੀ
ਕਰਜਿਆਂ ਦਾ ਬੋਝ ਉਹਦੀ ਕੱਢੀ ਜਾਂਦਾ ਜਾਨ ਜੀ।

ਬੈਲਾਂ ਦੀ ਜੋੜੀ ਨਾਲ ਖੇਤ ਜਦੋਂ ਵਾਹੁੰਦਾ ਸੀ, ਗੇੜਦੇ ਹੋਏ ਖੂਹ ਉਦੋਂ ਢੋਲੇ ਦੀਆਂ ਲਾਉਂਦਾ ਸੀ
ਥੋੜ•ਾ ਉਗਾਉਂਦਾ ਭਾਵੇਂ ਥੋੜ•ਾਂ ਕਮਾਉਂਦਾ ਸੀ, ਦਾਤਾ-ਦਾਨੀ, ਖੇਤਾਂ ਦਾ ਸਾਧੂ ਕਹਾਉਂਦਾ ਸੀ।
ਇਹਨੂੰ ਭੋਲੇ ਪੰਛੀ ਨੂੰ ਪਤਾ ਵੀ ਨਾ ਲੱਗਿਆ, ਹਰੇ ਇਨਕਲਾਬ ਦੇ ਨਾਂਅ 'ਤੇ ਗਿਆ ਠੱਗਿਆ।
ਦੇਸੀ-ਜੈਵਿਕ ਤਕਨੀਕਾਂ ਨੂੰ ਦੇਣਾ ਪਊ ਹੁੰਗਾਰਾ, ਬਈ ਹੁਣ ਜਾਗੋ ਆਈ ਐ.....

ਰਲ ਮਿਲ ਸਭ ਨੇ ਏਸ ਵਾਰ ਕੁਝ ਐਸੀ ਦੀਵਾਲੀ ਮਨਾਉਣੀ ਆ
ਦੇਸ਼ ਤੋਂ ਬਾਹਰ ਗਈ ਲੱਛਮੀ, ਵਾਪਸ ਮੋੜ ਲਿਆਉਣੀ ਆ।

ਚੀਨ ਦੇ ਪਟਾਕੇ ਚਲਾਉਣੇ ਨਹੀਂ
ਚੀਨ ਦੇ ਪਟਾਕੇ ਪਾਉਣੇ ਆਂ
ਸੜੀਆਂ-ਲੜੀਆਂ ਦੀ ਥਾਂ ਐਰਕੀਂ
ਮਿੱਟੀ ਦੇ ਦੀਵੇ ਜਗਾਉਣੇ ਆਂ।

ਜੇਕਰ ਚੀਨ ਨੂੰ ਕਰਨਾ ਸੂਤ
ਗ੍ਰਹਿ ਉਦਯੋਗ ਕਰੋ ਮਜਬੂਤ।

ਨਾਹਰਾ ਕਰੋ ਬੁਲੰਦ ਬਈ ਸਵਦੇਸ਼ੀ ਦਾ
ਆਓ ਛੱਡਈ ਖਹਿੜਾ ਚੀਨ ਕਲੇਸ਼ੀ ਦਾ

ਸੌ ਰੋਗਾਂ ਦੀ ਇਕ ਦਵਾ
ਸਵਦੇਸ਼ੀ ਚੀਜ਼ਾਂ ਅਪਣਾ।

ਚੀਨੀ ਮਾਲ ਨਾ ਵੇਚਾਂਗੇ, ਨਾ ਖਰੀਦਾਂਗੇ, ਨਾ ਵਰਤਾਂਗੇ
ਦੇਸ਼ ਦੀ ਖਾਤਿਰ ਸਵਦੇਸ਼ੀ ਵੱਲ ਪਰਤਾਂਗੇ।

ਫਿਰ ਤੋਂ ਵਿਸ਼ਵਗੁਰੂ ਦਾ ਦਰਜ਼ਾ ਪਾਵੇ ਦੇਸ਼ ਪਿਆਰਾ, ਬਈ ਹੁਣ ਜਾਗੋ ਆਈ ਐ,
ਹੱਸਦਾ-ਵਸਦਾ ਦੇਸ਼ ਗੁਲਾਮ ਨਾ ਹੋ ਜੇ ਕਿਤੇ ਦੁਬਾਰਾ, ਬਈ ਹੁਣ ਜਾਗੋ ਆਈ ਐ।
ਏਸ ਜੰਗ ਵਿਚ ਮੋਦੀ ਹੀ ਨਾ ਰਹਿ ਜਾਏ ਕੱਲਾਕਾਰਾ, ਬਈ ਹੁਣ ਜਾਗੋ ਆਈ ਐ 
ਸਵਦੇਸ਼ੀ ਨੇ ਲਾਉਣਾ ਬੰਨੇ ਡੁੱਬਿਆ ਅਰਥਚਾਰਾ, ਬਈ ਹੁਣ ਜਾਗੋ ਆਈ ਐ
ਜਾਗ ਜਵਾਨਾ, ਜਾਗ ਕਿਸਾਨਾ, ਜਾਗ ਦੁਕਾਨਦਾਰਾ, ਬਈ...
ਜੇ ਨਾ ਜਾਗਿਆ, ਜੇ ਨਾ ਸੰਭਲਿਆ, ਵੈਰੀ ਕਰ ਜੂ ਕਾਰਾ, ਬਈ ਹੁਣ ਜਾਗੋ ਆਈ ਐ।

ਅਸ਼ਵਨੀ ਗੁਪਤਾ
ਮੋ:94642-93764

No comments:

Post a Comment